ਬੇਮੁਹਾਰੇ ਸੁਫ਼ਨੇ

ਤੋਂ ਜਦ ਵੀ ਮੈਨੂੰ
ਤੁਰਟੇ ਹੋਏ ਸੁਫ਼ਨੇ ਚੋਂ ਤੱਕਦੀ ਐਂ
ਮੈਂ ਡਰ ਜਾਣਾ ਵਾਂ
ਮੇਰੀ ਤੇ ਕੱਲੀ ਨਿੰਦਰ ਤਰੁੱਟੀ ਸੀ
ਤੇ ਮੇਰਾ ਇਹ ਹਾਲ ਏ
ਜੋ ਦਿਨ ਦਿਹਾੜੇ
ਘਰ ਦਾ ਭੂ ਨਗਰ ਨਈਂ ਟੱਪਿਆ ਜਾਂਦਾ
ਸਗੋਂ
ਵੀੜ੍ਹੇ ਵਿਚ ਈ ਠੁੱਡੇ ਖਾਈ ਫਿਰਦਾ ਵਾਂ
ਤੇਰਾ ਤੇ ਸੁਫ਼ਨਾ ਤਰੁੱਟੀਆ ਏ
ਦਸ ਹਨ
ਤੇਰੇ ਡਿਗਦੇ ਦੀ ਬਾਂਹ
ਕੌਣ ਫੜੇਗਾ
ਜੇ ਕਰ ਮੇਰੇ ਵੱਸ ਹੋਵੇ ਤੇ ਮੈਂ
ਨਿੰਦਰ ਦੇ ਇਸ ਮੋਖੇ ਦੇ ਵਿਚ, ਭੱਠੇ ਦੀ ਕਾਲ਼ੀ
ਇੱਟ ਤਿੰਨ ਦਿਆਂ
ਜਿਥੋਂ ਇਹ ਟੁੱਟ ਪੈਣੇ ਸੁਫ਼ਨੇ
ਸੁਖ ਨਾਲ਼ ਘੂਕ ਸੁੱਤੀ ਹੋਈ ਅੱਖੀਆਂ ਚ
ਬਿਨਾ ਪੁੱਛਿਆਂ ਈ ਆ ਵੜਦੇ ਨੇਂ