ਤੀਜਾ ਕੰਢਾ

ਬੇਲੀਉ
ਮੈਨੂੰ ਉਸ ਤੀਜੇ
ਕੰਢੇ ਤੋਂ ਵਾਜ ਨਾ ਮਾਰੋ
ਜਿਥੇ ਮੈਂ ਆ ਨਾ ਸਕਾਂ
ਮੇਰੀ ਰਾਹ ਵਿਚ ਹਾਲੇ ਬੜੇ ਹਨੇਰੇ ਨੇਂ
ਮੇਰੀ ਅੱਖਾਂ ਦਾ ਨੂਰ ਜਗਰਾਤਿਆਂ ਦੇ
ਕਾਲੇ ਨਾਗ ਚਿੱਟ ਕਰ ਗਏ
ਬਾਂਸਾਂ ਦੀ ਗਡ਼ਗਡ਼ ਤੇ
ਅੱਖੀਆਂ ਅੱਗ ਆਈਆਂ ਨੇਂ
ਤੇ ਮੈਂ ਅੱਖ ਅੱਖ ਢੁੱਡ ਹੱਟੀਆਂ
ਪਰ ਮੇਰਾ ਗਵਾਚਿਆ ਚਾਨਣ ਨਈਂ ਲੱਭਿਆ
(ਤੇ ਉਧਰ ਉਹ ਜਗਰਾਤੇ ਨੂਰੀ ਸਾਲਾਂ ਜਿੰਨੇ ਲੰਮੇ
ਹੋਈ ਜਾਂਦੇ ਨੇਂ)