ਯਾਰ ਅਜ਼ਾਦਾਰ

ਯਾਰ ਅਜ਼ਾਦਾਰ
ਅੱਖ ਦੇ ਫੋੜੇ ਫੋੜਨ ਲੱਗੀਆਂ
ਜਾਇ ਕੁੱਜਾ ਤੇ ਵੇਖ ਲਿਆ ਕਰ
ਉਹ ਮਾਤਮ ਹੋਰ ਸੀ, ਤੇ ਇਹ ਵੇੜ੍ਹਾ ਹੋਰ ਏ
ਸੀਨਾ ਪੁੱਟਣ ਤੋਂ ਪਹਿਲਾਂ
ਵੇਖ ਤੇ ਲੈਣਾ ਸੀ
ਜੋ ਪੈਰਾਂ ਤਲ਼ੇ ਵੱਛੀ ਮਿੱਟੀ ਦਾ ਰੰਗ
ਲਾਲ਼ ਕਿਵੇਂ ਹੋਇਆ
ਤੈਨੂੰ ਹਰ ਲਾਲੀ ਖ਼ੂਨ ਵਰਗੀ ਕਿਉਂ ਲਗਦੀ ਏ?
ਲਾਲ਼ ਤੇ ਗੁਲਾਬ ਵੀ ਹੁੰਦੇ ਨੇਂ
ਲਾਲ਼ ਤੇ ਸੋਹਣਾ ਗੁਣਾਂ ਦਾ ਜੋੜਾ ਵੀ ਹੁੰਦਾ ਏ
ਲਾਲ਼ ਤੇ ਸ਼ਗਨਾਂ ਦੀ ਮਹਿੰਦੀ ਵੀ ਹੋ ਸਕਦੀ ਏ
ਵੇਖ ਵੋਹਟੀ ਦੇ ਹੋਠਾਂ ਦਾ ਰੰਗ ਵੀ ਲਾਲ਼ ਏ
ਯਾਰ ਅਜ਼ਾਦਾਰ
ਤੂੰ ਹੋਂਦ ਦੇ ਨੂਹੇ ਪੜ੍ਹਦਾ ਪੜ੍ਹਦਾ
ਤੇ
ਜੀਵਨ ਦੇ ਮਰਸੀਏ ਜਪਦਾ ਜਪਦਾ
ਖ਼ੁਸ਼ੀ ਦੇ ਗੀਤ ਗਾਉਣਾ ਕਿਉਂ ਭੁੱਲ ਗਿਆ ਐਂ
ਯਾਰ ਅਜ਼ਾਦਾਰ
ਹੁਣ ਤੈਨੂੰ ਰੰਗਾਂ ਦੀ ਸਨਜਾਨ ਨਈਂ ਰਹੀ
ਤੇਰੀ ਅੱਖ ਚ ਤੇ ਹਾਸੇ ਦਾ ਰੰਗ ਵੀ ਸਿਵਲ ਬਣ ਕੇ
ਚੁਭਦਾ ਏ
ਤੇ ਹਰ ਸੱਜਰੀ ਰੁੱਤ ਚ ਇਹ ਫੋੜੇ
ਆਪ ਮੁਹਾਰੀਆਂ ਈ ਰਿਸਣ ਲੱਗ ਪੈਂਦੇ ਨੇਂ