ਹੀਰ ਵਾਰਿਸ ਸ਼ਾਹ

ਕਾਜ਼ੀ ਆਖਿਆ ਖ਼ੌਫ਼ ਖ਼ੁਦਾ ਦਾ ਕਰ

ਕਾਜ਼ੀ ਆਖਿਆ ਖ਼ੌਫ਼ ਖ਼ੁਦਾ ਦਾ ਕਰ
ਮਾਪੇ ਚਿ ਚੜ੍ਹੇ ਚਾਹੇ ਮਾਰਨੀਗੇ

ਤੇਰੀ ਕਿਆੜੀਵਂ ਜੀਭ ਖਿੱਚ੍ਹ ਕੱਢਣ
ਮਾਰੇ ਸ਼ਰਮ ਦੇ ਖ਼ੂਨ ਗੁਜ਼ਾਰਨੀਗੇ

ਜਿਸ ਵਕਤ ਅਸਾਂ ਦਿੱਤਾ ਚਾ ਫ਼ਤਵਾ
ਇਸ ਵਕਤ ਹੀ ਪਾਰ ਉਤਾਰਨੀਗੇ

ਮਾਊਂ ਆਖਦੀ ਲੋੜਾ ਖ਼ੁਦਾ ਦਾ ਜੇ ਤਿੱਖੇ
ਸ਼ੋਖ਼ ਦੀਦੇ ਵੇਖੋ ਪਾੜਨੀ ਗੇ

ਵਾਰਿਸ ਸ਼ਾਹ ਕਰ ਤਰਕ ਬੁਰਿਆਈਆਂ ਤੋਂ
ਨਹੀਂ ਅੱਗ ਦੇ ਵਿਚ ਚਾ ਨਿਘਾਰਨੀ ਗੇ