ਹੀਰ ਵਾਰਿਸ ਸ਼ਾਹ

ਰਾਂਝੇ ਪੈਰਾਂ ਨੂੰ ਬਹੁਤ ਖ਼ੁਸ਼ਹਾਲ ਕੀਤਾ

ਰਾਂਝੇ ਪੈਰਾਂ ਨੂੰ ਬਹੁਤ ਖ਼ੁਸ਼ਹਾਲ ਕੀਤਾ
ਦੁਆ ਦਿੱਤੀਆ ਨੇਂ ਜਾ ਹੀਰ ਤੇਰੀ

ਤੇਰੇ ਸਭ ਮਕਸੂਦ ਹੋ ਰਹੇ ਹਾਸਲ
ਮਦਦ ਹੋ ਗਏ ਪੰਜੇ ਪੀਰ ਤੇਰੀ

ਜਾ ਗੂੰਜ ਤੋਂ ਵਿਚ ਮਨਗਵਾੜ ਬੈਠਾ
ਬਖ਼ਸ਼ ਲਈ ਹੈ ਸਭ ਤਕਸੀਰ ਤੇਰੀ

ਵਾਰਿਸ ਸ਼ਾਹ ਮੀਆਂ ਪੈਰਾਂ ਕਾਮਲਾਂ ਨੇ
ਕਰ ਛੱਡੀ ਹੈ ਨੇਕ ਤਦਬੀਰ ਤੇਰੀ