ਹੀਰ ਵਾਰਿਸ ਸ਼ਾਹ

ਹਜ਼ਰਤ ਕਾਜ਼ੀ ਤੇ ਪੈਂਚ ਸਦਾ ਸਾਰੇ

See this page in :  

ਹਜ਼ਰਤ ਕਾਜ਼ੀ ਤੇ ਪੈਂਚ ਸਦਾ ਸਾਰੇ
ਭਾਈਆਂ ਜ਼ਿਮੀਂ ਨੂੰ ਕੱਛ ਪਵਾਈ ਆਹੀ

ਵੱਢੀ ਦੇ ਕੇ ਭੋਈਂ ਦੇ ਬਣੇ ਵਾਰਿਸ
ਬੰਜਰ ਜ਼ਿਮੀਂ ਰੰਜੇਠੇ ਨੂੰ ਆਈ ਆਹੀ

ਕੱਛਾਂ ਮਾਰ ਸ਼ਰੀਕ ਮਜ਼ਾਕ ਕਰਦੇ
ਭਾਈਆਂ ਰਾਂਝੇ ਦੇ ਬਾਬ ਬਣਾਈ ਆਹੀ

ਗੱਲ ਭਾਬੀਆਂ ਏਹੀ ਬਣਾ ਛੱਡੀ
ਮਗਰ ਜੱਟ ਦੇ ਫੱਕੜੀ ਲਾਈ ਆਹੀ

ਵਾਰਿਸ ਸ਼ਾਹ ਦੀ ਹੋਰ ਕਵਿਤਾ