ਹੀਰ ਵਾਰਿਸ ਸ਼ਾਹ

ਹੀਰ ਆਖਦੀ ਰਾਂਝਿਆ ਕਹਿਰ ਹੋਇਆ

ਹੀਰ ਆਖਦੀ ਰਾਂਝਿਆ ਕਹਿਰ ਹੋਇਆ
ਇਥੋਂ ਉਠ ਕੇ ਚੱਲ ਜੇ ਚੱਲਣਾ ਈ

ਦੋਵੇਂ ਉੱਠ ਕੇ ਲੱਮੜੇ ਰਾਹ ਪੋਈਏ
ਕੋਈ ਅਸਾਂ ਨੇ ਦੇਸ ਨਾ ਮਿਲਣਾ ਈ

ਜਦੋਂ ਝਗੜੇ ਵੜੀ ਮੈਂ ਖੇੜਿਆਂ ਦੇ
ਕਿਸੇ ਅਸਾਂ ਨੂੰ ਮੋੜ ਨਾ ਘੱਲਣਾ ਈ

ਮਾਂ ਬਾਪ ਨੇ ਜਦੋਂ ਵਿਆਹ ਟੋਰੀ
ਕੋਈ ਅਸਾਂ ਦਾ ਵੱਸ ਨਾ ਚੱਲਣਾ ਈ

ਅਸੀਂ ਇਸ਼ਕ ਦੇ ਆਨ ਮੈਦਾਨ ਰੁਦੱਹੇ
ਬੁਰਾ ਸੂਰਮੇ ਨੂੰ ਰਣੋਂ ਹਿੱਲਣਾ ਈ

ਵਾਰਿਸ ਸ਼ਾਹ ਜੇ ਇਸ਼ਕ ਫ਼ਰਾਕ ਛਿੱਟੇ
ਇਹ ਕਟਕ ਫੇਰ ਆਖ ਕਿਸ ਝੱਲਣਾ ਈ