ਹੀਰ ਵਾਰਿਸ ਸ਼ਾਹ

ਮੁੰਡੇ ਮਾਸ ਚਾਵਲ ਦਾਲ਼ ਦਹਈਂ ਧਗੜ

ਮੁੰਡੇ ਮਾਸ ਚਾਵਲ ਦਾਲ਼ ਦਹਈਂ ਧਗੜ
ਇਹ ਮਾਹੀਆਂ ਪਾਹੀਆਂ ਰਾਹੀਆਂ ਨੂੰ

ਸਭ ਚੂਹੜੇ ਚਪੜੇ ਰੱਜ ਥੱਕੇ ਰਾਖੇ
ਜਿਹੜੇ ਸਾਂਭ ਦੇ ਵਾਹੀਆਂ ਨੂੰ

ਕਾਮੇਂ ਚਾਕ ਚੋਬਰ ਸੀਰੀ ਢਗਰਾਂ ਨੂੰ
ਦਹੇ ਮੁੱਖ ਜਿਉਂ ਡੀਹਨ ਫਲਾਈਆਂ ਨੂੰ

ਦਾਲ਼ ਸ਼ੋਰਬਾ ਰਸਾ ਤੇ ਮਿੱਠਾ ਮੁੰਡੇ
ਡੂਮਾਂ ਢੋਲਿਆਂ ਕੰਜਰਾਂ ਨਾਈਆਂ ਨੂੰ