ਹੀਰ ਵਾਰਿਸ ਸ਼ਾਹ

ਮਿੱਠੇ ਹੋਰ ਖਜੂਰ ਪੁਰਾ ਕੁੜੀ ਦੀ

ਮਿੱਠੇ ਹੋਰ ਖਜੂਰ ਪੁਰਾ ਕੁੜੀ ਦੀ
ਭਰੇ ਖੋਹ ਨੱਚੇ ਨਾਲ਼ ਸਮਬੋਸਿਆਂ ਦੇ

ਅੰਦਰ ਸੇ ਕਚੌਰੀਆਂ ਲੁੱਚੀਆਂ ਸਨ
ਦੜੇ ਅਤੇ ਖੰਡ ਦੇ ਖੁਰਨੀਆਂ ਖੋਸਿਆਂ ਦੇ

ਪੇੜੇ ਨਾਲ਼ ਖ਼ਤਾਈਆਂ ਹੋਰ ਗੱਪ ਚੁੱਪ
ਬਿਦਾਨੀਆਂ ਨਾਲ਼ ਪਲੋਸੀਆਂ ਦੇ

ਰਾਂਝਾ ਜੋੜ ਕੇ ਪਰ੍ਹੇ ਫ਼ਰਿਆਦ ਕਰਦਾ
ਵੇਖੋ ਖੁਸ ਦੇ ਸਾਕ ਬੇਦੋਸਿਆਂ ਦੇ

ਵਾਰਿਸ ਸ਼ਾਹ ਨਸੀਬ ਹੀ ਪੌਣ ਝੋਲ਼ੀ
ਕਰਮ ਢੀਨ ਨਹੀਂ ਨਾਲ਼ ਝੁਸੀਆਂ ਦੇ