ਹੀਰ ਵਾਰਿਸ ਸ਼ਾਹ

ਅਸਕਨਦਰੀ ਨੀਹਰੀ ਬੇਰ ਬਿੱਲੀਆਂ ਪਿੱਪਲ

ਅਸਕਨਦਰੀ ਨੀਹਰੀ ਬੇਰ ਬਿੱਲੀਆਂ ਪਿੱਪਲ
ਪੱਤਰੇ ਝੁਮਕੇ ਸਾਰਿਆ ਨੇਂ

ਹੱਸ ਜੁੜੇ ਛਿੜ ਕੰਗਣਾਂ ਨਾਲ਼ ਬੌਲ਼ਾ
ਬੁੱਧੀ ਡੋਲ ਮੀਆ ਨੜਾ ਧਾਰਿਆ ਨੇਂ

ਚੁਣਨ ਹਾਰ ਲੂਹਲਾਂ ਟਿੱਕਾ ਨਾਲ਼ ਬੇੜਾ
ਅਤੇ ਜੁਗਨੀ ਚਾ ਸਵਾਰਿਆ ਨੇਂ

ਬਾਂਕਾਂ ਚੂੜੀਆਂ ਮੀਸ਼ਕ ਮਿਲਾਇਆਂ ਭੀ
ਨਾਲ਼ ਮਛਲੀਆਂ ਵਾਲੜੇ ਸਾਰਿਆ ਨੇਂ