ਹੀਰ ਵਾਰਿਸ ਸ਼ਾਹ

ਕਿਹਾ ਭਿੜ ਮਚਾਐਵਈ ਲੁੱਚਿਆ ਵੇ

ਕਿਹਾ ਭਿੜ ਮਚਾਐਵਈ ਲੁੱਚਿਆ ਵੇ
ਮੱਥਾ ਡਾਹੀਵਾਐ ਸੌਕਣਾਂ ਵਿੰਗ ਕਿਹਾ

ਜਾ ਸੱਜਰਾ ਕੰਮ ਗੁਆ ਨਾਹੀਂ,
ਹੋ ਜਾਸੀਆ ਜੋਬਨਾ ਫੇਰ ਬੇਹਾ

ਰਾਂਝੇ ਖਾ ਗ਼ੁੱਸਾ ਸਿਰ ਧੌਲ ਮਾਰੀ
ਕੇਹੀ ਚੰਬੜੀ ਉਨ ਨੂੰ ਵਾਂਗ ਲੇਹਾ

ਤੁਸੀਂ ਦੇਸ ਰੱਖੋ ਅਸੀਂ ਛੱਡ ਚਲੇ
ਲਾਹ ਝਗੜਾ ਭਾਬਯਯਏ ਗੱਲ ਈਹਾ

ਹੱਥ ਪਕੜ ਕੇ ਜੁੱਤੀਆਂ ਮਾਰ ਬੁੱਕਲ
ਰਾਂਝਾ ਹੋ ਟੁਰਿਆ ਵਾਰਿਸ ਸ਼ਾਹ ਜਿਹਾ