ਹੀਰ ਵਾਰਿਸ ਸ਼ਾਹ

ਰੂਹ ਛੱਡ ਕਲਬੂਤ ਜਿਉਂ ਵਿਦਾਅ ਹੁੰਦਾ

See this page in :  

ਰੂਹ ਛੱਡ ਕਲਬੂਤ ਜਿਉਂ ਵਿਦਾਅ ਹੁੰਦਾ
ਤਿਵੇਂ ਇਹ ਦਰਵੇਸ਼ ਸੁਧਾਰਿਆ ਈ

ਅਣ ਪਾਣੀ ਹਜ਼ਾਰੇ ਦਾ ਕਿਸਮ ਕਰਕੇ
ਕਸਦ ਝੰਗ ਸਿਆਲ਼ ਚਿਤਾਰਿਆ ਈ

ਕੀਤਾ ਰਿਜ਼ਕ ਤੇ ਆਬ ਉਦਾਸ ਰਾਂਝਾ
ਚਲੋ ਚੱਲ ਹੀ ਜੀਵ ਪੁਕਾਰਿਆ ਈ

ਕੱਛੇ ਵੰਝਲੀ ਮਾਰ ਕੇ ਰਵਾਂ ਹੋਇਆ
ਵਾਰਿਸ ਵਤਨ ਤੇ ਦੇਸ ਵਿਸਾਰਿਆ ਈ

ਵਾਰਿਸ ਸ਼ਾਹ ਦੀ ਹੋਰ ਕਵਿਤਾ