ਹੀਰ ਵਾਰਿਸ ਸ਼ਾਹ

ਖ਼ਬਰ ਭਾਈਆਂ ਨੂੰ ਲੋਕਾਂ ਜਾ ਦਿੱਤੀ

ਖ਼ਬਰ ਭਾਈਆਂ ਨੂੰ ਲੋਕਾਂ ਜਾ ਦਿੱਤੀ
ਧੀਦੋ ਰੁੱਸ ਹਜ਼ਾਰਿਓਂ ਚਲਿਆ ਜੇ

ਹੱਲ ਵਾਹਣਾ ਉਸ ਤੋਂ ਹੋਏ ਨਾਹੀਂ
ਮਾਰ ਬੋਲੀਆਂ ਭਾਬੀਆਂ ਸੱਲਿਆ ਜੇ

ਪਕੜ ਰਾਹ ਟੁਰਿਆ, ਹੰਝੂ ਨੈਣ ਓਵਨ
ਜਿਵੇਂ ਨਦੀ ਦਾ ਨੀਰ ਅਚਲਿਆਜੇ

ਅੱਗੇ ਵੀਰ ਦੇ ਵਾਸਤੇ ਭਾਈਆਂ ਨੇ
ਅੱਧਵਾਟਿਓਂ ਰਾਹ ਜਾ ਮਿਲਿਆ ਜੇ