ਹੀਰ ਵਾਰਿਸ ਸ਼ਾਹ

ਇਹ ਜੱਗ ਮੁਕਾਮ ਫ਼ਨਾ ਦਾਹੇ

ਇਹ ਜੱਗ ਮੁਕਾਮ ਫ਼ਨਾ ਦਾਹੇ
ਸਭਾ ਰੇਤ ਦੀ ਕੰਧ ਇਹ ਜੀਵਣਾ ਹੈ

ਛਾਉਂ ਬੱਦਲਾਂ ਦੀ ਉਮਰ ਬੰਦਿਆਂ ਦੀ
ਇਜ਼ਰਾਈਲ ਨੇ ਪਾੜਨਾ ਸਿਉਣਾ ਹੈ

ਅੱਜ ਕੱਲ੍ਹ ਜਹਾਨ ਹੈ ਸਹਿਜ ਮੇਲ਼ਾ
ਕਿਸੇ ਨਿੱਤ ਨਾ ਹੁਕਮ ਤੇ ਥੀਵਣਾ ਹੈ

ਵਾਰਿਸ ਸ਼ਾਹ ਮੀਆਂ ਅੰਤ ਖ਼ਾਕ ਹੋਣਾ
ਲੱਖ ਆਬ ਹਯਾਤ ਜੇ ਪਿਓ ਨਾ ਹੈ