ਹੀਰ ਵਾਰਿਸ ਸ਼ਾਹ

ਭੋਗ ਭੋਗਣਾ ਦੁੱਧ ਤੇ ਦਹੀ ਪੀਵਣ

ਭੋਗ ਭੋਗਣਾ ਦੁੱਧ ਤੇ ਦਹੀ ਪੀਵਣ
ਪਿੰਡਾ ਪਾਲ਼ ਕੇ ਰਾਤ ਦੇਣਾ ਧੋ ਵਿੰਨ੍ਹ ਹੈਂ

ਖੜੀ ਕਠਨ ਹੈ ਫ਼ਕ਼ਰ ਦੀ ਵਾਟ ਝਾਕਣ
ਮੂੰਹੋਂ ਆਖ ਕੇ ਕਾਹ ਵਗਾ ਵਿੰਨ੍ਹ ਹੈਂ

ਵਾਹੀਂ ਵੰਝਲੀ ਤ੍ਰੀਮਤਾਂ ਨਿੱਤ ਘੋ ਰੀਂ
ਗਾਈਂ ਮਹੀਂ ਵਲ਼ਾ ਇੱਕੇ ਚੋਵਨਾ ਹੈਂ

ਸੱਚ ਆਖ ਜੱਟਾ ਕਹੀ ਬਣੀ ਤੈਨੂੰ
ਸੁਆਦ ਛੱਡ ਕੇ ਖੇਹ ਕਿਉਂ ਹੋਵਣਾ ਹੈਂ