ਹੀਰ ਵਾਰਿਸ ਸ਼ਾਹ

ਆਇ ਆਇ ਮੁਹਾਣੀਆਂ ਜਦੋਂ ਕੀਤੀ

ਆਇ ਆਇ ਮੁਹਾਣੀਆਂ ਜਦੋਂ ਕੀਤੀ
ਚੌਹੀਂ ਵੱਲੀਂ ਜਾਂ ਪਲਮ ਕੇ ਆਇ ਗਏ

ਸੱਚੋ ਸੱਚ ਜਾਂ ਫਾਟ ਤੇ ਝਵੀਂ ਵੈਰੀ
ਜੋਗੀ ਹੋਰੀ ਭੀ ਜੀਵ ਚੁਰਾ-ਏ-ਗਏ

ਵੇਖੋ ਫ਼ਕ਼ਰ ਅੱਲਾ ਦੇ ਮਾਰ ਜੱਟੀ
ਇਸ ਜੱਟ ਨੂੰ ਵਾਅਦਾ ਪਾਅ ਗਏ

ਜਦੋਂ ਮਾਰ ਚੋਤਰਫ਼ ਤਿਆਰ ਹੋਈ
ਓਥੋਂ ਅਪਣਾ ਆਪ ਖਿਸਕ-ਏ-ਗਏ

ਇੱਕ ਫਾਟ ਕੱਢੀ ਸਭੇ ਸਮਝ ਗਈਆਂ
ਰੰਨਾਂ ਪਿੰਡ ਦੀਆਂ ਨੂੰ ਰਾਹ ਪਾਅ ਗਏ

ਜਦੋਂ ਖ਼ਸਮ ਮਿਲੇ ਪਿੱਛੋਂ ਵਾਹਰਾਂ ਦੇ
ਤਦੋਂ ਧਾੜਵੀ ਖਰੇ ਉਠਾ-ਏ-ਗਏ

ਹੱਥ ਲਾਈ ਕੇ ਬਰਕਤਿ ਜਵਾਨ ਪੂਰੇ
ਕਰਾਮਾਤ ਜ਼ਾਹਰ ਦਖਲ-ਏ-ਗਏ

ਵਾਰਿਸ ਸ਼ਾਹ ਮੀਆਂ ਪੁੱਟੇ ਬਾਜ਼ ਛਿੱਟੇ
ਜਾਣ ਰੱਖ ਕੇ ਚੋਟ ਚਲਾ-ਏ-ਗਏ