ਹੀਰ ਵਾਰਿਸ ਸ਼ਾਹ

ਕਹੀ ਵੈਦਗੀ ਆਨ ਮਚਾਈਆ

ਕਹੀ ਵੈਦਗੀ ਆਨ ਮਚਾਈਆ
ਕਿਸ ਵੈਦ ਨੇ ਦਸ ਪੜ੍ਹਾਇਆ ਹੈਂ

ਵਾਂਗ ਚੌਧਰੀ ਆਨ ਕੇ ਪੰਚ ਬੰਨਿਓਂ
ਕਿਸ ਚਿੱਠੀਆਂ ਘੁਲ ਸਦਾਇਆ ਹੈਂ

ਸਹਲੀ ਟੋਪੀਆਂ ਪਹਿਨ ਲੰਗੂਰ ਵਾਂਗੂੰ
ਤੂੰ ਤੇ ਸ਼ਾਹ ਭੋਲੂ ਬਣ ਆਇਆ ਹੈਂ

ਵੱਡੇ ਦੁੱਗ਼ੇ ਤੇ ਫ਼ਨ ਫ਼ਰੇਬ ਫੜਿਓਂ
ਐਂਵੇਂ ਮੰਨ ਕੇ ਘੋਣ ਕਰਾਇਆ ਹੈਂ

ਨਾ ਤੋਂ ਜੱਟ ਰਹਿਓਂ ਨਾ ਤੂੰ ਫ਼ਕ਼ਰ ਹੋਵਿਉਂ
ਐਂਵੇਂ ਕਣ ਪੜਾ ਗਵਾਇਆ ਹੈਂ

ਨਾ ਤੂੰ ਜਿੰਮਿਓਂ ਨਾ ਕਿਸੇ ਮੱਤ ਦਿੱਤੀ
ਮੁੜ ਪੁੱਟ ਕੇ ਕਿਸੇ ਅਲਾਹਿਆ ਹੈਂ

ਬੁਰੇ ਦੇਹਾਂ ਦੀਆਂ ਫੇਰੀਆਂ ਇਹ ਹੈਨੀ
ਅੱਜ ਰੱਬ ਨੇ ਠੀਕ ਕਟਾਇਆ ਹੈਂ

ਵਾਰਿਸ ਸ਼ਾਹ ਕਰ ਬੰਦਗੀ ਰੱਬ ਦੀ ਤੋਂ
ਜਿਸ ਵਾਸਤੇ ਰੱਬ ਬਣਾਇਆ ਹੈਂ