ਹੀਰ ਵਾਰਿਸ ਸ਼ਾਹ

ਬੋਲੀ ਹੇਰਵੇ ਅੜਿਆ ਜਾ ਸਾਥੋਂ

ਬੋਲੀ ਹੇਰਵੇ ਅੜਿਆ ਜਾ ਸਾਥੋਂ
ਕੋਈ ਖ਼ੁਸ਼ੀ ਨਾ ਹੋਵੇ ਤੇ ਹੱਸੀਏ ਕਿਉਂ

ਪਰਦੇਸੀਆਂ ਜੋਗੀਆਂ ਕਮਲਿਆਂ ਨੂੰ
ਵਿਚੋਂ ਜੀਵ ਦਾ ਭੇਤ ਚਾ ਦੱਸੀਏ ਕਿਉਂ

ਜੇ ਤਾਂ ਜਫ਼ਾ ਨਾ ਜਾਲਿਆ ਜਾਏ ਜੋਗੀ
ਜੋਗ ਪੰਥ ਵਿਚ ਆਈ ਕੇ ਧਸੀਏ ਕਿਉਂ

ਜੇ ਤੂੰ ਅੰਤ ਰੰਨਾਂ ਵੱਲ ਵੇਖਣਾ ਸੀ
ਵਾਹੀ ਜੋ ਤੁਰੇ ਛੱਡ ਕੇ ਨਸੀਏ ਕਿਉਂ

ਜੇ ਤਾਂ ਆਪ ਇਲਾਜ ਨਾ ਜਾਣੇ ਵੇ
ਜਨ ਭੂਤ ਦੇ ਜਾ ਦੌੜੇ ਦੱਸੀਏ ਕਿਉਂ

ਫ਼ਕ਼ਰ ਭਾ ਰੜੇ ਗੋਰ ੜੇ ਹੋ ਰਹੀਏ
ਕੁੜੀ ਚਿੜੀ ਦੇ ਨਾਲ਼ ਖ਼ਰਖ਼ਸੀਏ ਕਿਉਂ

ਜਿਹੜਾ ਕਣ ਲਪੇਟ ਕੇ ਨੱਸ ਜਾਏ
ਮਗਰ ਲੱਗ ਕੇ ਉਸ ਨੂੰ ਧਸੀਏ ਕਿਉਂ

ਵਾਰਿਸ ਸ਼ਾਹ ਉਜਾੜ ਕੇ ਵਸਦੀਆਂ ਨੂੰ
ਆਪ ਖ਼ੈਰ ਦੇ ਨਾਲ਼ ਫੇਰੂ ਸੀਏ ਕਿਉਂ