ਹੀਰ ਵਾਰਿਸ ਸ਼ਾਹ

ਮੈਨੂੰ ਰੱਬ ਬਾਝੋਂ ਨਹੀਂ ਤਾਂਘ ਕਾਈ

ਮੈਨੂੰ ਰੱਬ ਬਾਝੋਂ ਨਹੀਂ ਤਾਂਘ ਕਾਈ
ਸਭ ਡੰਡੀਆਂ ਗ਼ਮਾਂ ਨੇ ਮਿਲੀਆਂ ਨੇਂ

ਸਾਰੇ ਦੇਸ ਤੇ ਮੁਲਕ ਦੀ ਸਾਂਝ ਚੁੱਕੀ
ਸਾਡੀਆਂ ਕਿਸਮਤਾਂ ਜੰਗਲੀਂ ਚਲੀਆਂ ਨੇਂ

ਜਿਥੇ ਸ਼ੀਂਹ ਬੁੱਕਣ ਫੂਕਣ ਨਾਗ ਕਾਲੇ
ਬਘਿਆੜ ਘੱਤਣ ਨਿੱਤ ਜਲਿਆਂ ਨੇਂ

ਚਲਾ ਕੱਟ ਕੇ ਪੜ੍ਹਾਂ ਕਲਾਮ ਡਾਢੀ
ਭੀੜਾਂ ਵੱਜੀਆਂ ਆਨ ਔਲੀਆਂ ਨੇਂ

ਕੀਤੀਆਂ ਮਹੰਤਾਂ ਵਾਰਸਾ ਦੁੱਖ ਝਾ ਕੇ
ਰਾਤਾਂ ਜਾਂਦੀਆਂ ਨਹੀਂ ਨਫਲੀਆਂ ਨੇਂ