ਹੀਰ ਵਾਰਿਸ ਸ਼ਾਹ

ਰੋਂਦਾ ਕਾਸ ਨੂੰ ਬੇਰ ਬੇਤਾਲਿਆਵੇ

ਰੋਂਦਾ ਕਾਸ ਨੂੰ ਬੇਰ ਬੇਤਾਲਿਆਵੇ
ਪੰਜਾਂ ਪੀਰਾਂ ਦਾ ਤੁਧ ਮਿਲਾਪ ਮੀਆਂ

ਲਾ ਜ਼ੋਰ ਲਲਕਾਰ ਤੋਂ ਪੈਰ ਪੰਜੇ
ਤੇਰਾ ਦੂਰ ਹੋਵੇ ਦੁੱਖ ਤਾਪ ਮੀਆਂ

ਜਿਨ੍ਹਾਂ ਪੈਰਾਂ ਦਾ ਜ਼ੋਰ ਹੈ ਤੁਧ ਨੂੰ
ਵੇ ਕਰ ਰਾਤ ਦੇਣਾ ਉਨ੍ਹਾਂ ਦਾ ਜਾਪ ਮੀਆਂ

ਜ਼ੋਰ ਅਪਣਾ ਫ਼ਕ਼ਰ ਨੂੰ ਯਾਦ ਆਇਆ
ਬਾਲਨਾਥ ਮੇਰਾ ਗੁਰੂ ਬਾਪ ਮੀਆਂ

ਵਾਰਿਸ ਸ਼ਾਹ ਭੁੱਖਾ ਬੂਹੇ ਰੋਏ ਬੈਠਾ
ਦੇ ਉਨ੍ਹਾਂ ਨੂੰ ਵੱਡਾ ਸਰਾਪ ਮੀਆਂ