ਹੀਰ ਵਾਰਿਸ ਸ਼ਾਹ

ਕਦੀ ਨਕਹੀ ਤਪ ਸ਼ਾਮ ਤਪ ਪਵਨ

ਨਿਊਲੀ ਕਰਮ ਕਰਦਾ ਕਦੀ ਅਰਧ ਤਪ ਵਿਚ
ਕਦੀ ਹੋਮ ਸਰੀਰ ਵਿਚ ਝੋ ਰਿਹਾ

ਕਦੀ ਨਕਹੀ ਤਪ ਸ਼ਾਮ ਤਪ ਪਵਨ
ਭੁੱਖੀ ਸਦਾ ਬਰਤ ਨਿਯਮੇ ਚਿੱਤ ਲਾ ਰਿਹਾ

ਕਦੀ ਅਰਧ ਤਪ ਸਾਸ ਤਪ ਗਰਾਸ ਤਪ ਨੂੰ
ਕਦੀ ਜੋਗ ਜੋਤੀ ਚਿੱਤ ਲਾ ਰਿਹਾ

ਕਦੀ ਮਸਤ ਮਜਜ਼ੂਬ ਲੁੱਟ ਹੋ ਸੁਥਰਾ
ਅਲਫ਼ ਸਿਆਹ ਮਿੱਥੇ ਉੱਤੇ ਲਾ ਰਿਹਾ

ਆਵਾਜ਼ ਆਇਆ ਬਚਾ ਰਾਂਝਣਾ ਵੋ
ਤੇਰਾ ਸੁਬ੍ਹਾ ਮੁਕਾਬਲਾ ਆ ਰਿਹਾ