ਹੀਰ ਵਾਰਿਸ ਸ਼ਾਹ

ਮੇਟ ਅੱਖੀਆਂ ਰੱਖੀਆਂ ਬੰਦਗੀ ਤੇ

ਮੇਟ ਅੱਖੀਆਂ ਰੱਖੀਆਂ ਬੰਦਗੀ ਤੇ
ਘੱਤੇ ਜਲਿਆਂ ਚਲੇ ਵਿਚ ਹੋ ਰਿਹਾ

ਕਰੇ ਆਜ਼ਜ਼ੀ ਵਿਚ ਮਰਾਕਬੇ ਦੇ
ਦੇਣਾ ਰਾਤ ਖ਼ੁਦਾਏ ਥੇ ਰੋ ਰਿਹਾ

ਵਿਚ ਯਾਦ ਖ਼ੁਦਾਏ ਦੀ ਮਹਿਵ ਰਹਿੰਦਾ
ਕਦੀ ਬੈਠ ਰਿਹਾ ਕਦੀ ਸੌ ਰਿਹਾ

ਵਾਰਿਸ ਸ਼ਾਹ ਨਾ ਫ਼ਿਕਰ ਕਰ ਮੁਸ਼ਕਿਲਾਂ ਦਾ
ਜੋ ਕੁਛ ਹੋਵਣਾ ਸੀ ਸੋਈ ਹੋ ਰਿਹਾ