ਹੀਰ ਵਾਰਿਸ ਸ਼ਾਹ

ਸਹਿਤੀ ਖੰਡ ਮਲ਼ਾਈ ਦਾ ਥਾਲ ਭਰਿਆ

ਸਹਿਤੀ ਖੰਡ ਮਲ਼ਾਈ ਦਾ ਥਾਲ ਭਰਿਆ
ਚਾ ਕੱਪੜੇ ਵਿਚ ਲੁਕਾਇਆ ਈ

ਜਿਹਾ ਵਿਚ ਨਮਾਜ਼ ਵਿਸਵਾਸ ਗ਼ੀਬੋਂ
ਅਜ਼ਾਜ਼ੀਲ ਬਣਾ ਲੈ ਆਇਆ ਈ

ਅਤੇ ਪੰਜ ਰੁਪਏ ਸੂ ਰੋਕ ਰੱਖੇ
ਜਾਏ ਫ਼ਕ਼ਰ ਤੇ ਫੇਰ ਰੜਾ ਪਾਇਆ ਈ

ਜਦੋਂ ਆਉਂਦੀ ਜੋਗੀ ਨੇ ਉਹ ਡਿੱਠੀ
ਪਛਾਣ ਅਪਣਾ ਮੁੱਖ ਭੂ ਈਆ ਈ

ਅਸਾਂ ਰੂਹਾਂ ਬਹਿਸ਼ਤੀਆਂ ਬੈਠਿਆਂ ਨੂੰ
ਤਾਊ ਦੋਜ਼ ਖੇ ਦਾ ਕਿਹਾ ਆਇਆ ਈ

ਤਲਬ ਮੀਂਹ ਦੀ ਵਗਿਆ ਆਨ ਝੱਖੜ
ਯਾਰੋ ਆਖ਼ਰੀ ਦੌਰ ਹਨ ਆਇਆ ਈ

ਸਹਿਤੀ ਬਣਾ ਕੇ ਹੱਥ ਸਲਾਮ ਕੀਤਾ
ਅੱਗੋਂ ਮੂਲ ਜਵਾਬ ਨਾ ਆਇਆ ਈ

ਆਮਿਲ ਚੋਰ ਤੇ ਚੌਧਰੀ ਜੱਟ ਹਾਕਮ
ਵਾਰਿਸ ਸ਼ਾਹ ਨੂੰ ਰੱਬ ਵਿਖਾਇਆ ਈ