ਹੀਰ ਵਾਰਿਸ ਸ਼ਾਹ

ਸੱਚ ਆਖ ਰੰਨੇ ਕੇਹੀ ਧੁੰਮ ਚਾਈਆ

ਸੱਚ ਆਖ ਰੰਨੇ ਕੇਹੀ ਧੁੰਮ ਚਾਈਆ
ਤੁਸਾਂ ਭੋਜ ਵਜ਼ੀਰ ਨੂੰ ਕੱਟਿਆ ਜੇ

ਧੀਨਸਰ ਮਾਰਿਆ ਭੇਤ ਘਰ ਵਿਗੜੇ ਨੇ
ਸਣੇ ਲਿੰਕ ਦੇ ਉਸ ਨੂੰ ਪੁੱਟਿਆ ਜੇ

ਕੈਰੋ ਪਾ ਨਡਾਆਂ ਦੇ ਕਟਕ ਕਈ ਖੂਹਣੀ
ਮਾਰੇ ਤੁਸਾਂ ਦੇ ਸਭ ਨਖਟੀਆ ਜੇ

ਕਤਲ ਇਮਾਮ ਹੋਏ ਕਰਬਲਾ ਅੰਦਰ
ਮਾਰ ਦੇਣ ਦੇ ਵਾਰਸਾਂ ਸੁੱਟਿਆ ਜੇ

ਜੋ ਕੁ ਸ਼ਰਮ ਹਯਾ ਦਾ ਆਦਮੀ ਸੀ
ਜਾਣ ਮਾਲ ਥੋਂ ਉਸ ਨੂੰ ਪੁੱਟਿਆ ਜੇ

ਵਾਰਿਸ ਸ਼ਾਹ ਫ਼ਕੀਰ ਤਾਂ ਨੱਸ ਆਇਆ
ਪਿੱਛਾ ਏਸ ਦਾ ਆਨ ਕਿਉਂ ਖੱਟਿਆ ਜੇ