ਹੀਰ ਵਾਰਿਸ ਸ਼ਾਹ

ਤੈਨੂੰ ਵੱਡਾ ਹੰਕਾਰ ਹੈ ਜੋਬਨੇ ਦਾ

ਤੈਨੂੰ ਵੱਡਾ ਹੰਕਾਰ ਹੈ ਜੋਬਨੇ ਦਾ
ਖ਼ਾਤਿਰ ਥੱਲੇ ਨਾ ਕਿਸੇ ਨੂੰ ਲਿਆਉਣਾ ਹੈਂ

ਜਿਨ੍ਹਾਂ ਜਾਇਯੋਂ ਤਿਨ੍ਹਾਂ ਦੇ ਨਾਂਵ ਰੱਖੀਂ
ਵੱਡਾ ਆਪ ਨੂੰ ਗ਼ੌਸ ਸਦਾਵਨਾ ਹੈਂ

ਹੋਣ ਤ੍ਰੀਮਤਾਂ ਨਹੀਂ ਤਾਂ ਜੱਗ ਮੱਕੇ
ਵਿੱਤ ਕਿਸੇ ਨਾ ਜੱਗ ਤੇ ਆਉਣਾ ਹੈਂ

ਅਸਾਂ ਚਿੱਠੀਆਂ ਘੱਲ ਸਦਾਇਆ ਹੈਂ
ਸਾਥੋਂ ਆਪਣਾ ਆਪ ਛੁਪਾ ਵਿੰਨ੍ਹ ਹੈਂ

ਕਰਾਮਾਤ ਤੇਰੀ ਅਸਾਂ ਢੂੰਡ ਡਿੱਠੀ
ਐਵੇਂ ਸ਼ੇਖ਼ੀਆਂ ਪਿਆ ਜਗਾ ਵਿੰਨ੍ਹ ਹੈਂ

ਚਾਕ ਸੱਦ ਕੇ ਬਾਗ਼ ਥੀਂ ਕੱਢ ਛੱਡੂੰ
ਹੁਣੇ ਹੋਰ ਕੀ ਮੂੰਹੋਂ ਅਖਾ ਵਿੰਨ੍ਹ ਹੈਂ

ਅਣ ਖਾਣਾ ਹੈਂ ਰੱਜ ਕੇ ਗਿੱਧੇ ਵਾਂਗੂੰ
ਕਦੀ ਸ਼ੁਕਰ ਬਜਾ ਨਾ ਲਿਆਵਣਾ ਹੈਂ

ਛੱਡ ਬੰਦਗੀ ਚੋਰਾਂ ਦੇ ਚੱਲਣ ਫੜੀਵ
ਵਾਰਿਸ ਸ਼ਾਹ ਫ਼ਕੀਰ ਸਦਾਵਨਾ ਹੈਂ