ਹੀਰ ਵਾਰਿਸ ਸ਼ਾਹ

ਸਹਿਤੀ ਖੋਲ ਕੇ ਥਾਲ ਜਾਂ ਧਿਆਣ ਕੀਤਾ

ਸਹਿਤੀ ਖੋਲ ਕੇ ਥਾਲ ਜਾਂ ਧਿਆਣ ਕੀਤਾ
ਖੰਡ ਚਾਵਲਾਂ ਦਾ ਥਾਲ ਹੋ ਗਿਆ

ਛੱਟਾ ਤੀਰ ਫ਼ਕੀਰ ਦੇ ਮੋਜ਼ਜ਼ੇ ਦਾ
ਵਿਚੋਂ ਕੁਫ਼ਰ ਦਾ ਜੀਵ ਪੂਰੋ ਗਿਆ

ਜਿਹੜਾ ਚਲਿਆ ਨਿਕਲ ਯਕੀਨ ਆਹਾ
ਕਰਾਮਾਤ ਨੂੰ ਵੇਖ ਖਲੋ ਗਿਆ

ਗਰਮ ਗ਼ਜ਼ਬ ਦੀ ਆਤਸ਼ੋਂ ਆਬ ਆਹਾ
ਬਰਫ਼ ਕਸ਼ਫ਼ ਦੇ ਨਾਲ਼ ਸਮੋ ਗਿਆ

ਜਿਸ ਨਾਲ਼ ਫ਼ਕੀਰਾਂ ਦੇ ਅੜੀ ਬੁੱਧੀ
ਉਹ ਅਪਣਾ ਆਪ ਵਗੋ-ਏ-ਗਿਆ

ਐਂਵੇਂ ਡਾਹਢੀਆਂ ਮਾੜੀਆਂ ਕਿਹਾ ਲੇਖਾ
ਇਸ ਖੋਹ ਲਿਆ ਉਹ ਰੋ ਗਿਆ

ਵਾਰਿਸ ਸ਼ਾਹ ਜੋ ਕੀਮੀਆ ਨਾਲ਼ ਛਿੱਥਾ
ਸੋਇਨਾ ਤਾਨਬੀਵਂ ਤੁਰਤ ਹੀ ਹੋ ਗਿਆ