ਹੀਰ ਵਾਰਿਸ ਸ਼ਾਹ

ਹੱਥ ਬੰਨ੍ਹ ਕੇ ਬੇਨਤੀ ਕਰੇ ਸਹਿਤੀ

ਹੱਥ ਬੰਨ੍ਹ ਕੇ ਬੇਨਤੀ ਕਰੇ ਸਹਿਤੀ
ਦਿਲ ਜਾਨ ਥੀਂ ਚੀਲੜੀ ਤੇਰੀਆਂ ਮੈਂ

ਕਰਾਂ ਬਾਂਦੀਆਂ ਵਾਂਗ ਬਜਾ ਖ਼ਿਦਮਤ
ਨਿੱਤ ਪਾਉਂਦੀ ਰਹਾਂਗੀ ਫੇਰੀਆਂ ਮੈਂ

ਪੈਰ ਸੱਚ ਦਾ ਅਸਾਂ ਤਹਿਕੀਕ ਕੀਤਾ
ਸੁਣੀਂ ਹੀਰ ਤੇ ਮਾਪਿਆਂ ਤੇਰੀਆਂ ਮੈਂ

ਕਰਾਮਾਤ ਤੇਰੀ ਅਤੇ ਸਿਦਕ ਕੀਤਾ
ਤੇਰੇ ਹੁਕਮ ਦੇ ਕਸ਼ਫ਼ ਨੇ ਘੇਰੀਆਂ ਮੈਂ

ਸਾਡੀ ਜਾਣ ਤੇ ਮਾਲ ਤੇ ਹੀਰ ਤੇਰੀ
ਨਾਲੇ ਸਣੇ ਸਹੇਲੀਆਂ ਤੇਰੀਆਂ ਮੈਂ

ਅਸਾਂ ਕਿਸੇ ਦੀ ਗੱਲ ਨਾ ਕਦੀ ਮੰਨੀ
ਤੇਰੇ ਇਸਮ ਆਜ਼ਮ ਟੈਰੀਆਂ ਮੈਂ

ਇੱਕ ਫ਼ਕ਼ਰ ਅੱਲਾ ਦਾ ਰੁੱਖ ਤਕਵਾ
ਹੋਰ ਢਾਹ ਬੈਠੀ ਸਭ ਢੇਰੀਆਂ ਮੈਂ

ਪੂਰੀ ਨਾਲ਼ ਹਿਸਾਬ ਨਾ ਹੋ ਸਕਾਂ
ਵਾਰਿਸ ਸ਼ਾਹ ਕੀ ਕਰਾਂਗੀ ਸੀਰੀਆਂ ਮੈਂ