ਹੀਰ ਵਾਰਿਸ ਸ਼ਾਹ

ਘਰ ਆਪਣੇ ਵਿਚ ਚੋਅ ਕਰ ਕੇ ਆਖ

ਘਰ ਆਪਣੇ ਵਿਚ ਚੋਅ ਕਰ ਕੇ ਆਖ
ਨਾਗਣੀ ਵਾਂਗ ਕਿਉਂ ਸ਼ੋਕਈਂ ਨੀ

ਨਾਲ਼ ਜੋਗੀਆਂ ਮੋਰਚਾ ਲਾਈਵ ਈ
ਰੁਝੇ ਜੱਟ ਵਾਂਗੂੰ ਵੱਡੀ ਫੂ ਕਈਂ ਨੀ

ਜਦੋਂ ਬਿਨਾ ਝੇੜੇ ਥੱਕ ਹਟ ਰਹਈਂ
ਜਾ ਪਿੰਡ ਦੀਆਂ ਰੰਨਾਂ ਤੇ ਕੋ ਕਈਂ ਨੀ

ਕੱਢ ਗਾਲੀਆਂ ਸੁਣੇ ਰਬੇਲ ਬਾਂਦੀ
ਘਣ ਮੋਲਹਿਆਂ ਅਸਾਂ ਤੇ ਘੂ ਕਈਂ ਨੀ

ਭੁੱਲੋ ਭਲੀ ਜਾਂ ਡਿੱਠੀਆਂ ਆਸ਼ਿਕਾਂ ਦੀ
ਵਾਂਗ ਕੁੱਤਿਆਂ ਅੰਤ ਨੂੰ ਚੋਕਈਂ ਨੀ

ਵਾਰਿਸ ਸ਼ਾਹ ਥੀਂ ਪਿਛਲੇ ਬੰਦਗੀ ਨੂੰ
ਰੂਹ ਸਾਜ਼ ਕਲਬੂਤ ਵਿਚ ਫੂ ਕਈਂ ਨੀ