ਹੀਰ ਵਾਰਿਸ ਸ਼ਾਹ

ਪਿੰਡ ਝਗੜਿਆਂ ਦੀ ਕਹੀ ਖੋਲ ਬੈਠੋਂ

ਪਿੰਡ ਝਗੜਿਆਂ ਦੀ ਕਹੀ ਖੋਲ ਬੈਠੋਂ
ਵੱਡਾ ਮਹਜ਼ਰੀ ਘੁੰਢ ਲਡ ਬਾਵਲਾ ਵੇ

ਅਸਾਂ ਇਕ ਰਸਾਨ ਹੈ ਢੂੰਡ ਆਂਦੀ
ਭਲਾ ਦੱਸ ਖਾਂ ਕੀ ਹੈ ਰਾਵਲਾ ਵੇ

ਅਤੇ ਰੱਖਿਆ ਕੀ ਹੈ ਨਜ਼ਰ ਤੇਰੀ
ਗੁਣੀਂ ਆਪ ਨੂੰ ਬਹੁਤ ਚਿੱਤਰ ਅਵੱਲਾ ਵੇ

ਦੱਸੇ ਬਿਨਾਂ ਨਾ ਜਾਪਦੀ ਜ਼ਾਤ ਪੀਰੀ
ਛਿੜ ਈ ਬਾਝ ਨਾ ਥਿਉਂਦਾ ਚਾਵਲਾ ਵੇ

ਕੀ ਰੋਕ ਹੈ ਕਾਸ ਦਾ ਇਹ ਬਾਸਨ
ਸਾਨੂੰ ਦੱਸ ਖਾਂ ਸੋਹਣਿਆ ਸਾਂਵਲਾ ਵੇ

ਸਹਿਜ ਨਾਲ਼ ਸਭ ਕੰਮ ਨਿਬਾਹ ਹੁੰਦੇ
ਵਾਰਿਸ ਸ਼ਾਹ ਨਾ ਹੋ ਉਤਾਵਲਾ ਵੇ