ਹੀਰ ਵਾਰਿਸ ਸ਼ਾਹ

ਘਰ ਪੇੜੇ ਵੱਡੀ ਹਵਾ ਤੈਨੂੰ ਦਿੱਤਿਓਂ

ਘਰ ਪੇੜੇ ਵੱਡੀ ਹਵਾ ਤੈਨੂੰ ਦਿੱਤਿਓਂ
ਛੱਬਿਆਂ ਨਾਲ਼ ਅੰਗੂਠਿਆਂ ਦੇ

ਅੰਤ ਸੱਚ ਦਾ ਸੱਚ ਆ ਨਿੱਤਰੇਗਾ
ਕੋਈ ਦੇਸ ਨਾ ਵਸਦੇ ਝੂਠੀਆਂ ਦੇ

ਫ਼ਕ਼ਰ ਮਾਰਿਉ ਅਸਾਂ ਨੇ ਸਬਰ ਕੀਤਾ
ਨਹੀਂ ਜਾਣ ਦੀ ਦਾਓ ਤੋਂ ਘੋ ੱਠਿਆਂ ਦੇ

ਜੱਟੀ ਹੋ ਫ਼ਕੀਰ ਦੇ ਨਾਲ਼ ਲੜਈਂ
ਛੰਨਾ ਭੀੜੀਵ ਈ ਨਾਲ਼ ਠੂਠੀਆਂ ਦੇ

ਸਾਨੂੰ ਬੋਲੀਆਂ ਮਾਰ ਕੇ ਨਨਦਦੀ ਸੀਂ ਯੁ
ਮਨ ਡਠਵਾਐ ਟੱਕਰਾਂ ਜੂਠੀਆਂ ਦੇ

ਵਾਰਿਸ ਸ਼ਾਹ ਫ਼ਕੀਰ ਨੂੰ ਛੇੜਦੀ ਸੀਂ
ਡਿਠੋ ਮੋਜ਼ਜ਼ੇ ਇਸ਼ਕ ਦੇ ਲੂ ੱਠਿਆਂ ਦੇ