ਹੀਰ ਵਾਰਿਸ ਸ਼ਾਹ

ਕੋਈ ਧੋਬੀ ਵਲਾਇਤੋਂ ਆ ਲੱਥਾ

ਕੋਈ ਧੋਬੀ ਵਲਾਇਤੋਂ ਆ ਲੱਥਾ
ਸਿਰੀ ਸਾਫ਼ ਦੇ ਥਾਨ ਚੜ੍ਹ ਖੁੰਬ ਗਏ

ਤੇਰੀ ਚੋਲ਼ੀ ਵਲੋਹਨਧਰੀ ਸੁਣੇ ਸੀਨੇ
ਪੇਂਜੇ ਤੂੰਬੀਆਂ ਨੂੰ ਜਿਵੇਂ ਤੁੰਬ ਗਏ

ਖੜੇ ਕਾਬਲੀ ਕੁੱਤਿਆਂ ਵਾਂਗ ਉਥੇ
ਵਢਵਾ ਕੇ ਕਣ ਤੇ ਦੁੰਬ ਗਏ

ਵਾਰਿਸ ਸ਼ਾਹ ਅਚਨਬੜਾ ਨਵਾਂ ਹੋਇਆ
ਸੁੱਤੇ ਪਾਹਰੂ ਨੂੰ ਚੋਰ ਟੁੰਬ ਗਏ