ਹੀਰ ਵਾਰਿਸ ਸ਼ਾਹ

ਲੜਾ ਗਈ ਜੇ ਮੈਂ ਧਰਤ ਪਾਟ ਚਲੀ

ਲੜਾ ਗਈ ਜੇ ਮੈਂ ਧਰਤ ਪਾਟ ਚਲੀ
ਕੁੜੀਆਂ ਪਿੰਡ ਦੀਆਂ ਅੱਜ ਦੀਵਾਨਿਆਂ ਨੇਂ

ਚੂਚੀ ਲਾਉਂਦਿਆਂ ਧੀਆਂ ਪਰਾਈਆਂ ਨੂੰ
ਬੇਦਰਦ ਤੇ ਅੰਤ ਬਿਗਾਨੀਆਂ ਨੇਂ

ਮੈਂ ਬੀਦੋਸੜੀ ਅਤੇ ਬੇਖ਼ਬਰ ਤਾਈਂ
ਰੰਗ ਰੰਗ ਦੀਆਂ ਲਾਉਂਦਿਆਂ ਕਾਨਿਆਂ ਨੇਂ

ਮਸਤ ਫਿਰਨ ਉਦਮਾਦ ਦੇ ਨਾਲ਼ ਭਰੀਆਂ
ਟੇਢੀ ਚਾਲ ਚੱਲਣ ਮਸਤਾਨਿਆਂ ਨੇਂ