ਹੀਰ ਵਾਰਿਸ ਸ਼ਾਹ

ਅੜੀਵ ਕਿਸਮ ਮੈਨੂੰ ਜੇ ਯਕੀਨ ਕਰੋ

ਅੜੀਵ ਕਿਸਮ ਮੈਨੂੰ ਜੇ ਯਕੀਨ ਕਰੋ
ਮੈਂ ਨਿਰੋਲ ਬੇਗ਼ਰਜ਼ ਬੇ ਦੋਸੀਆਂ ਨੀ

ਜਿਹੜੀ ਆਪ ਵਿਚ ਰਮਜ਼ ਸੁਣਾਉਂਦਿਆਂ ਹੋ
ਨਹੀਂ ਜਾਣ ਦੀ ਮੈਂ ਚਾਪਲੂਸੀਆਂ ਨੀ

ਮੈਂ ਤਾਂ ਪੇਕਿਆਂ ਨੂੰ ਨਿੱਤ ਯਾਦ ਕਰਾਂ
ਪਈ ਪਾਨੁ ਨੀ ਹਾਂ ਨਿੱਤ ਔਸੀਆਂ ਨੀ

ਵਾਰਿਸ ਸ਼ਾਹ ਕਿਉਂ ਤਿਨ੍ਹਾਂ ਆਰਾਮ ਆਵੇ
ਜਿਹੜੀਆਂ ਇਸ਼ਕ ਦੇ ਥਲਾਂ ਵਿਚ ਤੁਸੀਆਂ ਨੀ