ਹੀਰ ਵਾਰਿਸ ਸ਼ਾਹ

ਫ਼ੌਜ ਹੁਸਨ ਦੀ ਖੇਤ ਵਿਚ ਖਿੰਡ ਪਈ

ਫ਼ੌਜ ਹੁਸਨ ਦੀ ਖੇਤ ਵਿਚ ਖਿੰਡ ਪਈ
ਤੁਰਤ ਚਾਏ ਲਨਗੋਟੜ ਏ ਵੱਟਿਓ ਨੇਂ

ਸੰਮੀ ਘੱਤ ਦਿਆਂ ਮਾਰਦਿਆਂ ਫਿਰਨ ਗਰਧਾ
ਪਨਭੀ ਘੱਤ ਬਨਾਵਟ ਪਟੀਵ ਨੇਂ

ਤੋੜ ਕਿਕਰੋਂ ਸਿਵਲ ਦਾ ਵੱਡਾ ਕੁੰਡਾ
ਪੈਰ ਚੋਭ ਕੇ ਖ਼ੂਨ ਪਲਟਿਓ ਨੇਂ

ਸਹਿਤੀ ਮਾਂਦ ਰਣ ਫ਼ਨ ਦਾ ਨਾਗ ਭਿੱਛਿਆ
ਦਿੰਦੀ ਮਾਰ ਕੇ ਖ਼ੂਨ ਉਲਟੀਵ ਨੇਂ

ਸ਼ਿਸਤ ਅੰਦਾਜ਼ ਨੇ ਮੁੱਕਰ ਦੀ ਸ਼ਿਸਤ ਕੀਤੀ
ਇਸ ਹੁਸਨ ਦੇ ਮੋਰ ਨੂੰ ਫੱਟਿਓ ਨੇਂ

ਵਾਰਿਸ ਯਾਰ ਦੇ ਖ਼ਰਚ ਤਹਿਸੀਲ ਵਿਚੋਂ
ਹਿੱਸਾ ਸਿਰਫ਼ ਕਸੂਰ ਦਾ ਕੱਟਿਓ ਨੇਂ