ਹੀਰ ਵਾਰਿਸ ਸ਼ਾਹ

ਡਾਚੀ ਸ਼ਾਹ ਮੁਰਾਦ ਦੀ ਆਨ ਰੰਗੀ

ਡਾਚੀ ਸ਼ਾਹ ਮੁਰਾਦ ਦੀ ਆਨ ਰੰਗੀ
ਉੱਤੋਂ ਬੋਲਿਆ ਸਾਈਂ ਸਵਾਰੀਏ ਨੀ

ਸ਼ਾਲਾ ਢਕ ਆਵੇਂ ਹਸ਼ ਢੱਕ ਨੇੜੇ
ਆ ਚੜ ਹੈਂ ਕੁੱਜਾਵੇ ਤੇ ਡਾਰੀਏ ਨੀ

ਮੇਰੀ ਗਈ ਕਤਾਰ ਕਰਾਹ ਖੁੱਥੀ
ਕੋਈ ਸਹਿਰ ਕੇਤੂ ਟੂਣੇ ਹਾਰੀਏ ਨੀ

ਵਾਈ ਸੂਈ ਦੀ ਪੋਤਰੀ ਇਹ ਡਾਚੀ
ਘੁਣ ਝੋਕ ਪਲਾਨੇ ਦੀ ਲਾੜੇ ਏ ਨੀ

ਵਾਰਿਸ ਸ਼ਾਹ ਲੰਗੂਰ ਦੀ ਭੈਣ ਧੁਧਲ
ਇਹ ਫ਼ਰਿਸ਼ਤਿਆਂ ਅੱਤ ਚਿਤਾਰੇ ਏ ਨੀ