ਹੀਰ ਵਾਰਿਸ ਸ਼ਾਹ

ਸਹਿਤੀ ਲਈ ਮੁਰਾਦ ਤੇ ਹੀਰ ਰਾਂਝੇ

ਸਹਿਤੀ ਲਈ ਮੁਰਾਦ ਤੇ ਹੀਰ ਰਾਂਝੇ
ਰਵਾਂ ਹੋ ਚਲੇ ਲਾੜੇ ਲਾੜਿਆਂ ਨੇਂ

ਰਾਤੋ ਰਾਤ ਗਏ ਲੈ ਕੇ ਬਾਜ਼ ਕੂੰਜਾਂ
ਸਿਰਿਆਂ ਨਾਗਾਂ ਦੀਆਂ ਸ਼ੀਂਹਾਂ ਲਤਾੜ ਯਾਂ ਨੇਂ

ਆਪੋ ਧਾਪ ਗਏ ਲੈ ਕੇ ਵਾ ਹੋ ਵਾਹੀ
ਬਘਿਆੜਾਂ ਨੇ ਤਰੁੰਡੀਆਂ ਪਾੜ ਯਾਂ ਨੇਂ

ਫ਼ਜਰ ਹੋਈ ਕੜ ਆਓਆਂ ਗਜ ਘੱਤੇ
ਵੇਖ ਖੇੜਿਆਂ ਵਾਹਰਾਂ ਚਾੜ ਹੀਆਂ ਨੇਂ

ਜੜਾਂ ਦੀਨ ਈਮਾਨ ਦੀਆਂ ਕੱਟਣੇ ਨੂੰ
ਇਹ ਮਹਿਰੀਆਂ ਤੇਜ਼ ਕੁਹਾੜ ਯਾਂ ਨੇਂ

ਮੀਆਂ ਜਿਨ੍ਹਾਂ ਬੀਗਾਨੜ ਈ ਨਾਰ ਰਾਨਵੀ
ਮਿਲਣ ਦੋਜ਼ ਖੂੰ ਤਾ ਚਵਾੜ ਯਾਂ ਨੇਂ

ਵਾਰਿਸ ਸ਼ਾਹ ਨਾਈਆਂ ਨਾਲ਼ ਜੰਗ ਬੱਧਾ
ਖੇੜਿਆਂ ਕੁੱਲ ਮਨਾਈਕੇ ਦਾੜ੍ਹੀਆਂ ਨੇਂ