ਹੀਰ ਵਾਰਿਸ ਸ਼ਾਹ

ਹੁਕਮ ਮੰਨ ਕੇ ਸੱਜਣਾਂ ਪਿਆਰਿਆਂ ਦਾ

ਹੁਕਮ ਮੰਨ ਕੇ ਸੱਜਣਾਂ ਪਿਆਰਿਆਂ ਦਾ
ਕਿੱਸਾ ਅਜਬ ਬਹਾਰ ਦਾ ਜੋੜਿਆ ਏ

ਫ਼ਿਕਰਾ ਜੋੜ ਕੇ ਖ਼ੂਬ ਦਰੁਸਤ ਕੀਤਾ
ਨਵਾਂ ਫੁੱਲ ਗੁਲਾਬ ਦਾ ਤੋੜਿਆ ਏ

ਬਹੁਤ ਜੀਵ ਦੇ ਵਿਚ ਤਦਬੀਰ ਕਰ ਕੇ
ਫ਼ਰਹਾਦ ਪਹਾੜ ਨੂੰ ਫੋੜਿਆ ਏ

ਸਭਾ ਵਿਣ ਕੇ ਜ਼ੇਬ ਬਣਾ ਦਿੱਤਾ
ਜਿਹਾ ਇਤਰ ਗੁਲਾਬ ਨਚੋੜਿਆ ਏ