ਹੀਰ ਵਾਰਿਸ ਸ਼ਾਹ

ਚੂਚਕ ਆਖਦਾ ਮਲਕੀਏ ਜੰਮਦੀ ਨੂੰ

ਚੂਚਕ ਆਖਦਾ ਮਲਕੀਏ ਜੰਮਦੀ ਨੂੰ
ਗੱਲ ਘੁੱਟ ਕੇ ਕਾਹੇ ਨਾ ਮਾਰਿਉ ਈ

ਘਟੀ ਇਕ ਦੀ ਘੋਲ਼ ਨਾ ਦਿਤਿਆਈ
ਉਹੋ ਅੱਜ ਸਵਾਬ ਨਤਾਰੀਵ ਈ

ਮੰਝ ਡੂੰਘੜੇ ਧੇਵ ਨਾ ਬੋੜਿਆਈ
ਵੱਢ ਲੋੜਾ ਕੇ ਮੂਲ ਨਾ ਮਾਰਿਉ ਈ

ਵਾਰਿਸ ਸ਼ਾਹ ਖ਼ੁਦਾਏ ਦਾ ਖ਼ੌਫ਼ ਕੇਤੂ
ਕਾਰੂਨ ਵਾਂਗ ਨਾ ਜ਼ਮੀਨ ਨਘਾਰੀਵ ਈ