ਹੀਰ ਵਾਰਿਸ ਸ਼ਾਹ

ਰਾਂਝਾ ਆਖਦਾ ਹੀਰ ਨੂੰ ਮਾਊਂ ਤੇਰੀ

ਰਾਂਝਾ ਆਖਦਾ ਹੀਰ ਨੂੰ ਮਾਊਂ ਤੇਰੀ
ਸਾਨੂੰ ਫੇਰ ਮੁੜ ਰਾਤ ਦੀ ਚਮੜੀ ਹੈ

ਮੀਆਂ ਮੰਨ ਲਏ ਉਸ ਦੇ ਆਖਣੇ ਨੂੰ
ਤੇਰੀ ਹੀਰ ਪਿਆਰੀ ਦੀ ਅੰਮੜੀ ਹੈ

ਕੀ ਜਾਣੀਏ ਅੱਠ ਕਿਸ ਘੜੀ ਬਹਿਸੀ
ਅਜੇ ਵਿਆਹ ਦੀ ਵਿੱਥ ਵੀ ਲਮੜੀ ਹੈ

ਵਾਰਿਸ ਸ਼ਾਹ ਏਸ ਇਸ਼ਕ ਦੇ ਵਣਜ ਵਿੱਚੋਂ
ਪੱਲੇ ਕਿਸੇ ਨਾ ਬੁਧਿਆ ਦਮੜੀ ਹੈ