ਇਹ ਹਮਸਾਏ, ਇਹ ਮਾਂ ਜਾਏ

ਇਹ ਹਮਸਾਏ, ਇਹ ਮਾਂ ਜਾਏ
ਕੰਧ ਇਨ੍ਹਾਂ ਦੀ ਸਾਡੇ ਸਾਏ

ਉਹ ਵੀ ਇਕ ਬਹਿਰੂਪਨ ਨਕਲੀ,
ਮੈਂ ਵੀ ਲੱਖਾਂ ਭੇਸ ਵਟਾਏ

ਜੀਂਦੇ ਜੀ ਗੱਲ ਇਕ ਨਾ ਮੰਨੀ,
ਕਬਰਾਂ 'ਤੇ ਜਾ ਫ੍ਫੱਲ ਚੜ੍ਹਾਏ

ਸੱਚੇ ਮੋਤੀ ਉਹ ਲੈ ਜਾਵਣ,
ਜਿਨ੍ਹਾਂ ਆਪਣੇ ਭੇਦ ਛਪਾਏ

ਮਰਦ ਕਲੰਦਰ ਉਹ ਹੈ 'ਵਾਸਫ਼'
ਸੋਲਾਂ ਨੂੰ ਜੋ ਸੀਨੇ ਲਾਏ

ਹਵਾਲਾ: ਭਰੇ ਭੜੋਲੇ, ਵਾਸਫ਼ ਅਲੀ ਵਾਸਫ਼ ( ਹਵਾਲਾ ਵੇਖੋ )