ਛੱਬਿਆਂ, ਚੰਡਾਂ ਸਹਿੰਦਾ ਸੀ

ਛੱਬਿਆਂ, ਚੰਡਾਂ ਸਹਿੰਦਾ ਸੀ
ਮੂੰਹੋਂ ਕੁੱਝ ਨਈਂ ਕਹਿੰਦਾ ਸੀ

ਸੱਤ ਅਸਮਾ ਤੀਂ ਉੜਿਆ ਉਹ
ਜਿਹੜਾ ਅੱਖ ਵਿਚ ਰਹਿੰਦਾ ਸੀ

ਘਰ ਖ਼ਾਲੀ ਸੀ ਮੁੱਦਤਾਂ ਤੋਂ
ਬੂਹਾ ਵੱਜਦਾ ਰਹਿੰਦਾ ਸੀ

ਛੱਡ ਸਖੀਆਂ ਦੇ ਮਿਹਣੇ, ਦੱਸ!
ਕਾਲ਼ਾ ਕਾਂ ਕੇਹਾ ਕਹਿੰਦਾ ਸੀ

ਆਪੀ ਸੋਚ ਹੋਇਆ ਕਿਯ
ਕਿਉਂ ਉਹ ਚੁੱਪ ਚੁੱਪ ਰਹਿੰਦਾ ਸੀ