ਫੁੱਲ ਤੇ ਪੱਥਰ

ਪੱਥਰ ਕਦੇ ਨਾ ਹੱਸਦਾ ਡਿੱਠਾ
ਨਾ ਡਿੱਠਾ ਕਰ ਲਾਉਂਦਾ
ਜਦ ਵੀ ਡਿੱਠਾ
ਜਿਲੇ ਅੰਦਰ ਚੁੱਪ ਨੂੰ ਜੱਫੀਆਂ ਪਾਉਂਦਾ
ਪੱਥਰ ਅਮਰੀਂ ਸਭ ਤੋਂ ਵੱਡਾ
ਕਿਸ ਕੰਮ ਆਈਆਂ ਅਮਰਾਂਂ

ਫਲ ਦੇ ਸਾਹ ਨੇਂ ਸਭ ਤੋਂ ਥੋੜੇ
ਤਾਂ ਵੀ ਫੁੱਲ ਦੀ ਖ਼ੁਸ਼ਬੂ ਖਿਲਰੇ

ਖਿਲਰਨ ਫੁੱਲ ਦਿਆਂ ਖ਼ਬਰਾਂ
ਪੱਥਰ ਰਸਤਾ ਕੇ ਆਖੀਏ
ਮੈਂ ਨਈਂ ਲੰਘਣ ਦੇਣਾ
ਫੁੱਲ
ਤੁਸੀਂ ਜਮ ਜਮ ਲੰਘੋ,
ਅਸਾਂ ਅਪਣਾ ਆਪ ਵੰਦ ਉਇ
ਅਸਾਂ ਪੈਰੀਂ ਪੈਂਦੀਆਂ ਜਾਨਾਂ !