ਜੀ ਆਇਆਂ ਨੂੰੰ

ਚਾਹਲੀ ਸਾਲ ਉਹ ਖੱਜਲ ਹੋਇਆ
ਇਕਲਾਪੇ ਦਿਆਂ ਸੱਟਾਂ ਸਹਿੰਦਾ
ਧੱਕੇ ਖਾਂਦਾ, ਮਰਦਾ ਰੋੜ੍ਹਦਾ
ਆਖ਼ਿਰ ਇਕ ਸ਼ਾਮਾਂ ਵੇਲੀਏ
ਆਪਣੇ ਪਿੰਡ ਦੀ ਜੂਆ ਆ ਯਾਹ
ਦਿਲ ਆਪਣੇ ਦਾ ਵਗਦਾ ਫੋੜਾ
ਬੁੱਢੇ ਬੋਹਰ ਨੂੰ ਖੋਲ ਵਿਖਾਇਆ

ਕੁੱਝ ਚਿਰ ਬੋਹੜ ਨੇ ਅੱਖ ਨਾ ਪੱਟੀ
ਪਰ ਫ਼ਿਰ ਉਹਦਾ ਰੌਣਾ ਸੁਣ ਕੇ

ਚੁੱਕੇ ਉਸ ਨੇ ਅੱਖਾਂ ਉੱਤੋਂ
ਢੱਕਣ ਭਾਰੇ
ਉਹਨੂੰ ਤੱਕਿਆ
ਹੱਸਿਆ
ਆਖਣ ਲੱਗਾ,
ਪੱਪੂ ਯਾਰ
ਨਾ ਢਾਵਾਂ ਮਾਰ ਕੇ ਰੋਹਨ ਝੱਲਿਆ

ਮੇਰੇ ਵੱਲ ਵੀ ਵੇਖ ਮੈਂ ਕਿਵੇਂ
ਚਾਹਲੀ ਸਾਲ ਤੋਂ ਬੁੱਕਲ ਮਾਰ ਕੇ
ਇਸੇ ਥਾਂ ਤੇ ਬੈਠਾ ਹਾਂ
ਜਿਨਹੋਂ ਠੁੱਡਾ ਮਾਰ ਕੇ ਝੱਲਿਆ
ਚਲਾ ਗਿਆ ਸੀਂ!