ਤ੍ਰੇਲ

ਬਦਲ ਬਾਂਝ ਹਵਾ
ਕਿਸ ਕੰਮ ਦੀ
ਦੇਵੇ ਬਾਂਝ ਦੀਵਾਲ਼ੀ
ਰਾਂਝਣ ਬਾਹਝੋਂ ਬੇਲੇ ਸੰਜੇ
ਹੀਰ ਬਿਨਾਂ ਹਰਿਆਲੀ
ਨੀਰ ਬਿਨਾਂ ਅੱਖ ਹਿਰਨੀ ਦੀ
ਹੈ ਮੁਸ਼ਕ ਪਿਆਰ ਤੋਂ ਖ਼ਾਲੀ
ਭਾਵੇਂ ਕਿੰਨੀ ਸੋਹਣੀ ਕਾਲ਼ੀ!
ਧੰਮੀ ਵੇਲੇ
ਤ੍ਰੇਲ ਨੇ ਡਿੱਠਾ

ਲੱਥਾ ਲੱਥਾ ਮੁਖੜਾ ਫੁੱਲ ਦਾ
ਵੇਖ ਕੇ ਮੁਖੜਾ ਰੋਈ
ਰੋਂਦੀਆਂ ਰੋਂਦੀਆਂ ਤ੍ਰੇਲ ਵਿਚਾਰੀ
ਬੋਲ ਪਈ ਹਿੱਕ ਵਾਰੀ

ਸਾਡੇ ਬਾਂਝ ਤੋਂ ਕਿਵੇਂ ਅੜਿਆ
ਸਿੰਜੀ ਰਾਤ ਗੁਜ਼ਾਰੀ!