ਕਣਕਾਂ

ਕਣਕਾਂ ਵਡਿਆ, ਸਥਿਰ ਪਾਏ
ਘਰੀਂ ਨਾ ਆਈਏ
ਭਰੀਆਂ ਢੋ ਢੋ ਅੰਗ ਥਕਾਏ
ਘਰੀਂ ਨਾ ਆਈਏ
ਕਣਕਾਂ ਭੱਜੇ ਗਾਹ ਸੁਕਾਏ
ਘਰੀਂ ਨਾ ਆਈਏ
ਮੁਰਲੀ ਮੁਰਲੀ ਬੋਲ ਬਣਾਏ
ਘਰੀਂ ਨਾ ਆਈਏ

ਵੰਡਾਂ ਪਈਆਂ, ਸੀਸ ਕਟਾਏ
ਘਰੀਂ ਨਾ ਆਈਏ
ਆਖ਼ਿਰ ਨੂੰ ਹੂੰਝਣ ਵਾਲੀਏ
ਪਿੜ ਨੂੰ ਹੂੰਝ ਲਿਆਏ
ਤਾਂ ਘਰ ਵਾਲੇ ਝਾੜ ਕੇ ਲੀੜੇ
۔ਆਪਣੇ ਘਰ ਨੂੰ ਆਈਏ