ਘੋੜਾ

ਕਸੀ ਜ਼ੀਨ ਤੇ ਲਾਂਗੜ ਖਿੱਚਿਆ
ਪੈਰ ਰਕਾਬ ਦੇ ਅੰਦਰ ਰੱਖਿਆ
ਰਾਸਾਂ ਨੱਪੀਆਂ
ਅੱਡੀ ਮਾਰੀ
ਘੋੜਾ ਟੁਰਿਆ
ਪਵੰਦ ਅਸਵਾਰ ਦੇ ਆਖੇ ਲਗਿਆ
ਪਰ ਫ਼ਿਰ ਉਸ ਵੀ ਯਾਲ ਦੇ ਅੰਦਰ
ਸਮ ਦੇ ਅੰਦਰ
ਪਿੰਡੇ ਦੇ ਹਰ ਵਾਲ਼ ਦੇ ਅੰਦਰ
ਹੋਰ ਇਕ ਘੋੜੇ ਅੱਖੀਆਂ ਪੱਟੀਆਂ
ਨਾਸ ਫਲਾਈ

ਪੋਨਛਲ ਦੀ ਤਲਵਾਰ ਬਣਾਈ
ਬਲਮਾਂ ਵਾਂਗ ਕਿੰਨੂਤੀ ਲਿਸ਼ਕੀ
ਅੜ੍ਹਬ ਹੋਇਆ
ਫ਼ਿਰ ਮਾਰ ਪਛੰਡਾ ਅਲਫ਼ ਹੋਇਆ
ਫ਼ਿਰ ਟਾਪਾਂ ਦੀ ਖੜਕਾਰ ਹੋਈ
ਤੇ ਪੈਂਡੇ ਉਸ ਨੂੰ
ਰਸਤਾ ਦਿੰਦੇ ਪਿੱਛੇ ਹਟੇ
ਘੋੜੇ ਅਪਣਾ ਰੰਗ ਵਿਖਾਇਆ
ਆਪੀ ਰਸਤਾ, ਪਿੰਡ ਅੱਡ
ਆਪੀ ਉਹ ਕਹਿਵਾ ਯਾਹ

ਮੇਰੇ ਵੱਲ ਵੀ ਵੇਖੋ , ਸੱਜਣੋ,
ਘੋੜੇ ਦੀ ਕੰਨਪਟੀ ਨਾਲ਼ ਮੈਂ ਨੱਥੀ ਹੋਇਆ
ਰਗੜਾ ਖਾਂਦਾ,
ਗਿੱਟੇ ਗੋਡੇ ਸਭ ਤੁੜਵਾ ਵਿੰਦਾ
ਘੱਟੇ ਦੇ ਵਿਚ ਰੁਲਦਾ ਜਾਵਾਂ
ਮੈਂ ਕਿਸ ਦਾ ਅਸਵਾਰ ਕਹਿਵਾਵਾਂ?