ਛੱਜ ਤਾਰਿਆਂ ਦਾ

ਤਾਰਿਆਂ ਦਾ ਛੱਜ
ਛੁੱਟ ਦਿਆਂ, ਛੁੱਟ ਦਿਆਂ
ਸ਼ਾਹ ਵੇਲ਼ਾ ਜਦ ਹੋਇਆ
ਛੱਜ ਵਿਚ ਇਕੋ ਤਾਰਾ ਬਚਿਆ
ਸੋਹਣੇ ਝੁੰਮਰ ਵਾਂਗੂੰ ਜਿਹੜਾ
ਤੇਰੇ ਸਿਰ ਮਿੱਥੇ ਤੇ ਸਜਿਆ

ਪਰ ਇਹ ਗਲ ਤੈਨੂੰ ਕੌਣ ਦੱਸੇ
ਭਈ ਛੱਜ ਨੇ ਜਿਹੜੇ ਮਾੜੇ ਤਾਰੇ
ਰੋੜੇ ਜਾਣ ਕੇ ਸੁੱਟ ਦਿੱਤੇ ਸਨ
ਉਹ ਕਿਸ ਪਾਸੇ ਜਾ ਲੱਗੇ ਸਨ
ਮੈਂ ਦੱਸਣਾਂ ਹਾਂ
ਉਹ ਤਾਰੇ
ਕੁੱਝ ਰੀਤਾਂ ਅਤੇ ਡੁੱਲ ਗਏ ਸਨ
ਕੁੱਝ ਕੰਡਿਆਂ ਦੇ ਵਿਚ ਫਸ ਗਏ ਸਨ
ਕੁੱਝ ਪੈਰਾਂ ਹੇਠਾਂ ਫਸ ਗਏ ਸਨ

ਪਰ ਇਕ ਤਾਰਾ।।।ਇਕ ਰੋਂਦੂ ਤਾਰਾ
ਮੇਰੀ ਅੱਖ ਸਿੱਪੀ ਵਿਚ ਜਿਹੜਾ ਡਿੱਗਿਆ ਸਯਯ
ਉਹ ਤਾਰਾ
ਅੱਜ ਮੋਤੀ ਵਾਂਗੂੰ
ਲਿਸ਼ ਲਿਸ਼, ਲਿਸ਼ ਲਿਸ਼ ਲਿਸ਼ਕ ਰਿਹਾ ਏ !