ਅਸੀਂ ਫਿਰ ਵੀ ਦਰਦਾਂ ਮਾਰੇ ਆਂ

ਭਾਵੇਂ ਬੇਬੇ, ਸੋਹਣ ਸੁਨੱਖੇ ਆਂ
ਭਾਵੇਂ ਸੂਰਜ, ਚੁਣਿਆ ਤਾਰੇ ਆਂ
ਭਾਵੇਂ ਸਾਵਣ, ਭਾਵੇਂ ਚਿੱਤਰ ਆਂ
ਭਾਵੇਂ ਪੌਣਾਂ ਪੀਂਘ ਹੁਲਾਰੇ ਆਂ
ਅਸੀਂ ਫਿਰ ਵੀ ਦਰਦਾਂ ਮਾਰੇ ਆਂ

ਭਾਵੇਂ ਖੇਤ ਉੱਗਾ ਈਏ ਤਾਰਿਆਂ ਦੇ
ਭਾਵੇਂ ਪੀਂਘ ਚੜ੍ਹਾ ਈਏ ਅਸਮਾਨੀਂ
ਭਾਵੇਂ ਪਿਆਰ ਦਿਲੇ ਦੀ ਲਾਟ ਬਣੇ
ਭਾਵੇਂ ਯਾਰ ਬੰਨੇ ਗੱਲ ਦੀ ਗਾਨੀ
ਭਾਵੇਂ ਬਾਪ ਦੇ ਮੁੱਖ ਦੇ ਨੇਤਰ ਆਂ
ਭਾਵੇਂ ਮਾਂ ਦੇ ਰਾਜ ਦੁਲਾਰੇ ਆਂ
ਅਸੀਂ ਫਿਰ ਵੀ ਦਰਦਾਂ ਮਾਰੇ ਆਂ

ਭਾਵੇਂ ਨਾਰ ਤੋਂ ਫ਼ਖ਼ਰ ਛੜਾ ਲਈਏ
ਭਾਵੇਂ ਨੂਰ ਤੋਂ ਸੀਸ ਗੰਦਾ ਲਈਏ
ਭਾਵੇਂ ਅਰਸ਼ ਦੀ ਜੂਆ ਸਤਿਕਾਰ ਦੂਏ
ਭਾਵੇਂ ਖ਼ਲਕ ਦਾ ਸ਼ਰਫ਼ ਕਿਹਾ ਲਈਏ
ਭਾਵੇਂ ਅਕਸ ਖ਼ੁਦਾ ਦੇ ਭੀਤਰਿ ਆਂ
ਭਾਵੇਂ ਬੀਤ ਅਤੀਕ ਤੋਂ ਭਾਰੇ ਆਂ
ਅਸੀਂ ਫਿਰ ਵੀ ਦਰਦਾਂ ਮਾਰੇ ਆਂ

ਭਾਵੇਂ ਹੱਡ ਹੱਡ ਰਚਿਆ ਯਾਰ ਹੋਵੇ
ਭਾਵੇਂ ਸਾਹ ਸਾਹ ਡੁਲ੍ਹਦਾ ਪਿਆਰ ਹੋਵੇ
ਭਾਵੇਂ ਲੂੰ ਲੂੰ ਵਸਦੀ ਪੀਤ ਹੋਵੇ
ਭਾਵੇਂ ਅੰਗ ਅੰਗ ਵਜਦ ਸ਼ਰਾਰ ਹੋਵੇ
ਭਾਵੇਂ ਰੀਝ ਦੇ ਭਰਵੀਂ ਖੇਤਰ ਆਂ
ਭਾਵੇਂ ਆਸ ਦੇ ਮਹਿਲ ਮੁਨਾਰੇ ਆਂ
ਅਸੀਂ ਫਿਰ ਵੀ ਦਰਦਾਂ ਮਾਰੇ ਆਂ

ਹਵਾਲਾ: ਪੋਹ ਵਿਚ ਪਵੇ ਫੌਹਾਰ, ਜ਼ਾਹਿਦ ਜਰ ਪਾਲਵੀ; ਸਾਂਝ ਲਾਹੌਰ; ਸਫ਼ਾ 47 ( ਹਵਾਲਾ ਵੇਖੋ )