ਮੈਂ ਬੈਠੀ ਪਈ ਉਡੀਕਾਂ
ਕਾਂਵਾਂ ਕਿਧਰੇ ਬੋਲ

ਦਸ ਪਾ ਕਿੱਥੇ ਦਿਲ ਦਾ ਜਾਣੀ
ਭੇਤ ਤਾਂ ਕੋਈ ਖੋਲ

ਖੋਲ ਦਿਲਾਂ ਦੇ ਬੰਦ ਦਰੀਚੇ
ਕਰ ਨਾ ਟਾਲਮਟੋਲ

ਬੜੀ ਸਿਆਨਫ਼ ਇਹੋ ਤੇਰੀ
ਤਕੜੀ ਦਿਲ ਦੀ ਤੋਲ

ਦਿਲ ਦਾ ਜਾਨੀ ਕੋਲ਼ ਨਹੀਂ ਮੇਰੇ
ਜਿੰਦ ਏ ਡਾਂਵਾਂ ਡੋਲ

ਨਹੀਂ ਮੰਗਦੀ ਕੁੱਝ ਵੀ ਰੱਬਾ
ਮੋੜ ਮੇਰਾ ਤੋਂ ਢੋਲ

ਯਾਰ ਮੇਰਾ ਆਵੇ ਨਚਾਂਂ
ਪਿਆਰ ਮੇਰਾ ਅਨਮੋਲ

ਹੁਮਾ ਤੋਂ ਕਰਕੇ ਬੰਦ ਦਰੀਚਾ
ਦਿਲ ਦਰਵਾਜ਼ਾ ਖੋਲ

ਹਵਾਲਾ: ਉਡੀਕਾਂ, ਸੁਚੇਤ ਕਿਤਾਬ ਘਰ 2009؛ ਸਫ਼ਾ 26 ( ਹਵਾਲਾ ਵੇਖੋ )