ਹੋਈ ਸ਼ਾਮਾਂ ਰੰਗ ਹਯਾਤੀ

ਖ਼ਾਲੀ ਦੀਨੀਹਾ ਨਾ ਭਰਿਆ ਮੈਂ
ਕੰਧਾਂ ਉਤੋਂ ਧੁੱਪਾਂ ਹਾਰ
ਲੰਘ ਲੰਘ ਗਈ ਹਯਾਤੀ
ਹੋਈ ਸ਼ਾਮਾਂ ਰੰਗ ਹਯਾਤੀ

ਜਿਉਂ ਬੂਹੇ ਬਾਰੀਆਂ ਉਹਲੇ
ਘਰ ਬੈਠਿਆਂ ਕੁੜੀਆ ਵਾਂਗ
ਸੁੰਜੀ ਗੱਲੀਂ ਗਈ ਹਯਾਤੀ
ਹੋਈ ਸ਼ਾਮਾਂ ਰੰਗ ਹਯਾਤੀ

ਦਿਲ ਕੰਢੇ ਉੱਗਿਆ ਘਾਹ
ਵਿਚ ਵਿਚ ਉੱਗਦੀ ਰਹੀ
ਬਿਰੰਗੀ ਬੇ ਉਸਬਾਤੀ
ਹੋਈ ਸ਼ਾਮਾਂ ਰੰਗ ਹਯਾਤੀ